ਟੀਐੱਮਸੀ ਨੇਤਾ ਮਹੂਆ ਮੋਇਤਰਾ ਦਾ ਪੀਐੱਮ ਮੋਦੀ ‘ਤੇ ਹਮਲਾ: ਇਸਰੋ ਹੁਣ ਭਾਜਪਾ ਦਾ 2024 ਲਈ ਪ੍ਰਚਾਰ ਸੰਦ

ਚੰਦਰਯਾਨ ਲਈ ਭਾਜਪਾ ਆਈਟੀ ਸੈੱਲ ਨੇ ਖੋਜ ਨਹੀਂ ਕੀਤੀ

ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਮਹੂਆ ਮੋਇਤਰਾ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਚੰਦਰਯਾਨ-3 ਦੇ ਚੰਦਰਮਾ ਮਿਸ਼ਨ ‘ਤੇ ਬੋਲਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਭਗਤ ਅਤੇ ਟ੍ਰੋਲ ਫੌਜ’ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਇਹ ਭਗਵਾ ਪਾਰਟੀ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਲਈ ਇਸਰੋ ਨੂੰ ਆਪਣਾ ਪ੍ਰਚਾਰ ਸਾਧਨ ਬਣਾਏਗੀ।

ਐਕਸ ’ਤੇ ਪੋਸਟ ਕਰਦੇ ਹੋਏ ਮਹੂਆ ਮੋਇਤਰਾ ਨੇ ਕਿਹਾ ਕਿ ਹਰ ਇਸਰੋ ਮਿਸ਼ਨ ਦੀ ਵਰਤੋਂ ਹੁਣ ਭਾਜਪਾ ਦੁਆਰਾ ਕੀਤੀ ਜਾਵੇਗੀ। ਉਸਨੇ ਕਿਹਾ, “ਇਸਰੋ ਹੁਣ ਬੀਜੇਪੀ ਦਾ 2024 ਲਈ ਪ੍ਰਚਾਰ ਸਾਧਨ ਹੈ। ਚੋਣਾਂ ਤੋਂ ਪਹਿਲਾਂ ਰਾਸ਼ਟਰਵਾਦੀ ਜਨੂੰਨ ਨੂੰ ਭੜਕਾਉਣ ਲਈ ਹਰ ਮਿਸ਼ਨ ਦੀ ਵਰਤੋਂ ਕੀਤੀ ਜਾਵੇਗੀ।”

ਇਸ ਤੋਂ ਇਲਾਵਾ, ਮਹੂਆ ਮੋਇਤਰਾ ਨੇ ‘ਭਗਤ ਅਤੇ ਟ੍ਰੋਲ ਆਰਮੀ’ ‘ਤੇ ਭਾਰਤੀ ਵਿਗਿਆਨਕ ਖੋਜ ਨੂੰ ‘ਮੋਦੀ ਹੈ ਤੋ ਮੁਮਕਿਨ ਹੈ ਜਾਦੂ’ ਵਜੋਂ ਦਰਸਾਉਣ ਲਈ ਦਿਨ-ਰਾਤ ਇੱਕ ਕਰਨ ਦਾ ਦੋਸ਼ ਲਗਾਇਆ।

ਉਸਨੇ ਕਿਹਾ, “ਭਗਤ ਐਂਡ ਟ੍ਰੋਲ ਆਰਮੀ ਹਰ ਸਮੇਂ ਦਹਾਕਿਆਂ ਦੀ ਭਾਰਤੀ ਵਿਗਿਆਨਕ ਖੋਜ ਨੂੰ ‘ਮੋਦੀ ਹੈ ਤੋ ਮੁਮਕਿਨ ਹੈ ਜਾਦੂ’ ਦੇ ਰੂਪ ਵਿੱਚ ਇਸ ਦਾ ਸੇਹਰਾ ਭਾਜਪਾ ਨੂੰ ਦੇਣ ਲਈ ਕੋਸ਼ਿਸ਼ ਕਰ ਰਹੀ ਹੈ।”

ਬੁੱਧਵਾਰ, 23 ਅਗਸਤ ਨੂੰ ਸ਼ਾਮ 6.04 ਵਜੇ ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਇਸਰੋ ਦੇ ਚੰਦਰਯਾਨ-3 ਪੁਲਾੜ ਯਾਨ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਤੋਂ ਆੱਨਲਾਈਨ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਦੇਖੀ ਸੀ ਜਿੱਥੇ ਉਹ 22-24 ਅਗਸਤ ਤੱਕ 15ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਗਏ ਸਨ। ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਤੋਂ ਤੁਰੰਤ ਬਾਅਦ ਮੋਦੀ ਨੇ ਇਤਿਹਾਸਕ ਪ੍ਰਾਪਤੀ ਲਈ ਦੇਸ਼ ਨੂੰ ਵਧਾਈ ਦਿੱਤੀ ਅਤੇ ਆਪਣੇ ਸੰਬੋਧਨ ਤੋਂ ਬਾਅਦ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੂੰ ਵੀ ਬੁਲਾਇਆ।

ਮਹੂਆ ਮੋਇਤਰਾ ਨੇ ਆਪਣੇ ਟਵੀਟ ਵਿੱਚ ਇਹ ਵੀ ਕਿਹਾ, “ਜਾਗੋ, ਭਾਰਤ। ਅਤੇ ਨਹੀਂ, ਮੈਂ ਦੇਸ਼ ਵਿਰੋਧੀ ਨਹੀਂ ਹਾਂ।” ਮਹੂਆ ਮੋਇਤਰਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਅੱਗੇ ਕਿਹਾ ਕਿ ਹਾਂ ਇਹ ਠੀਕ ਹੈ ਕਿ ਇਸਰੋ ਕੋਲ ਚੰਦਰਮਾ ਉੱਤੇ ਇੱਕ ਲੈਂਡਰ ਹੈ ਅਤੇ ਇਹ ਪਹਿਲੀ ਵਾਰ ਵੀ ਨਹੀਂ ਹੋਇਆ ਹੈ। ਅਸੀਂ ਭਾਜਪਾ ਨੂੰ ਯਾਦ ਕਰਾ ਦੇਈਏ ਕਿ ਨਰਿੰਦਰ ਮੋਦੀ ਚੰਦਰਮਾ ‘ਤੇ ਨਹੀਂ ਉਤਰੇ ਹਨ। ਨਾ ਹੀ ਭਾਜਪਾ ਆਈਟੀ ਸੈੱਲ ਨੇ ਚੰਦਰਯਾਨ ਲਈ ਖੋਜ ਕੀਤੀ ਹੈ। ਬਸ ਕਹਿ ਰਹੀ ਹਾਂ।

ਪੀਐਮ ਮੋਦੀ ਆਪਣੀ ਗ੍ਰੀਸ ਫੇਰੀ ਤੋਂ ਤੁਰੰਤ ਬਾਅਦ ਚੰਦਰਯਾਨ-3 ਦੀ ਸਫਲਤਾ ਪਿੱਛੇ ਇਸਰੋ ਟੀਮ ਨੂੰ ਮਿਲਣ ਸ਼ਨੀਵਾਰ ਨੂੰ ਬੈਂਗਲੁਰੂ ਪਹੁੰਚੇ। ਐੱਚਏਐੱਲ ਹਵਾਈ ਅੱਡੇ ‘ਤੇ ਭੀੜ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕਿਆ ਕਿਉਂਕਿ ਮੈਂ ਉਸ ਸਮੇਂ ਦੇਸ਼ ਵਿੱਚ ਨਹੀਂ ਸੀ, ਪਰ ਮੈਂ ਪਹਿਲਾਂ ਬੈਂਗਲੁਰੂ ਜਾਣ ਦਾ ਫੈਸਲਾ ਕੀਤਾ ਸੀ ਅਤੇ ਭਾਰਤ ਆਉਣ ਤੋਂ ਤੁਰੰਤ ਬਾਅਦ ਆਪਣੇ ਵਿਗਿਆਨੀਆਂ ਨੂੰ ਮਿਲਣ ਦਾ ਫੈਸਲਾ ਕੀਤਾ।”

ਯੂਆਰ ਰਾਓ ਸੈਟੇਲਾਈਟ ਸੈਂਟਰ (ਯੂਆਰਐਸਸੀ) ਦੇ ਸੀਨੀਅਰ ਵਿਗਿਆਨੀ ਨਿਧੀ ਪੋਰਵਾਲ ਨੇ ਪੀਐਮ ਮੋਦੀ ਨੂੰ ਮਿਲਣ ‘ਤੇ ਕਿਹਾ ਕਿ ਉਹ ਇਸਰੋ ਪਰਿਵਾਰ ਦੇ ਮੁਖੀ ਹਨ। ਪੋਰਵਾਲ ਨੇ ਕਿਹਾ, “ਇਹ ਜਾਦੂ ਹੈ ਜੋ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਸੱਚ ਹੁੰਦਾ ਦੇਖਿਆ ਹੈ। ਅਸੀਂ ਲੰਬੇ ਸਮੇਂ ਤੋਂ ਇਸ ਮਿਸ਼ਨ ਦੀ ਸਫਲਤਾ ਲਈ ਨਿਰੰਤਰ ਕੰਮ ਕਰ ਰਹੇ ਸੀ। ਇੱਕ ਬਹੁਤ ਮਜ਼ਬੂਤ ਟੀਮ ਨੇ ਇਸ ਪਲ ਨੂੰ ਸੱਚ ਕਰਨ ਲਈ ਚਾਰ ਸਾਲਾਂ ਤੋਂ ਦਿਨ ਰਾਤ ਕੰਮ ਕੀਤਾ ਹੈ। ਪਰਿਵਾਰ ਦੇ ਮੁਖੀ ਦੇ ਆਉਣ ’ਤੇ ਹਮੇਸ਼ਾ ਚੰਗਾ ਲਗਦਾ ਹੈ (ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ‘ਤੇ)… ਹੈ। ਅਸੀਂ ਪੁਲਾੜ ਵਿਭਾਗ ਵਜੋਂ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕੀਤਾ ਹੈ। ਇਹ ਇੱਕ ਖੁਸ਼ੀ ਦੀ ਗੱਲ ਹੈ ਅਤੇ ਇਹ ਸਾਨੂੰ ਬਹੁਤ ਪ੍ਰੇਰਿਤ ਕਰਦਾ ਹੈ।”