ਗਾਂਧੀ ਜਯੰਤੀ 2023: ਮਹਾਤਮਾ ਗਾਂਧੀ ਦੇ ਪ੍ਰੇਰਣਾਦਾਇਕ ਅਤੇ ਪ੍ਰਸਿੱਧ ਕੋਟਸ

ਗਾਂਧੀ ਜਯੰਤੀ 2023: 2 ਅਕਤੂਬਰ ਦਾ ਦਿਨ ਪੂਰੇ ਭਾਰਤ ਵਿੱਚ ਮਨਾਇਆ ਜਾਵੇਗਾ

ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਅਗਵਾਈ ਅਤੇ ਦ੍ਰਿਸ਼ਟੀਕੋਣ ਸਦਕਾ ਬਾਪੂ ਜਾਂ ਰਾਸ਼ਟਰ ਪਿਤਾ ਵਜੋਂ ਜਾਣਿਆ ਜਾਂਦਾ ਸੀ। ਉਹਨਾਂ ਦੇ ਸਹਿਜ ਸੁਭਾਅ, ਨਿਮਰਤਾ ਅਤੇ ਸਾਦਗੀ ਤੋਂ ਹਰ ਕੋਈ ਜਾਣੂ ਸੀ/ਹੈ। ਉਹਨਾਂ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਸਾਡੀ ਆਜ਼ਾਦੀ ਦੀ ਲੜਾਈ ਲੜੀ ਅਤੇ ਪ੍ਰਸਿੱਧ ਆਜ਼ਾਦੀ ਘੁਲਾਟੀਆ ਅਤੇ ਆਗੂ ਹੋਣ ਵਜੋਂ ਨਾਮਣਾ ਖੱਟੀ। ਗਾਂਧੀ ਜਯੰਤੀ ਹਰ ਸਾਲ 2 ਅਕਤੂਬਰ ਨੂੰ ਮਨਾਈ ਜਾਂਦੀ ਹੈ। ਇਸ ਦਿਨ ਨੂੰ ਮਨਾਉਣ ਲਈ ਭਾਰਤ ਭਰ ਦੇ ਲੋਕ ਹੀ ਉਤਸਕ ਨਹੀਂ ਹੁੰਦੇ ਬਲਕਿ ਬਾਹਰਲੇ ਮੁਲਕਾਂ ਦੇ ਲੋਕ ਵੀ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਹ ਜ਼ਿਕਰ ਕਰਨਾ ਅਹਿਮ ਹੈ ਕਿ ਇਸ ਦਫ਼ਾ ਗਾਂਧੀ ਜਯੰਤੀ 2023, ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਵਜੋਂ ਮਨਾਈ ਜਾਵੇਗੀ।

ਹਰ ਕੋਈ ਨਿਰਧਾਰਤ ਮਿਤੀ ‘ਤੇ ਗਾਂਧੀ ਜਯੰਤੀ 2023 ਮਨਾਉਣ ਅਤੇ ਉਨ੍ਹਾਂ ਦੇ ਸੰਘਰਸ਼ਾਂ ਨੂੰ ਯਾਦ ਕਰਨ ਦੀ ਤਿਆਰੀ ਕਰ ਰਿਹਾ ਹੈ। ਉਹ ਅਹਿੰਸਾ ਅਤੇ ਸਚਾਈ ਵਿੱਚ ਪੱਕਾ ਵਿਸ਼ਵਾਸ ਰਖਦੇ ਸਨ ਅਤੇ ਇਹੀ ਉਹਨਾਂ ਦੀ ਸੋਚ ਅਤੇ ਕਰਮਾਂ ਵਿੱਚੋਂ ਵੀ ਝਲਕਦਾ ਸੀ। ਹਰ ਪੀੜ੍ਹੀ ਦੇ ਲੋਕਾਂ ਨੂੰ ਸਾਡੇ ਰਾਸ਼ਟਰ ਪਿਤਾ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਹ ਵੀ ਕਿ ਉਨ੍ਹਾਂ ਨੇ ਆਜ਼ਾਦੀ ਪ੍ਰਾਪਤ ਕਰਨ ਵਿੱਚ ਕਿਵੇਂ ਮਦਦ ਕੀਤੀ ਸੀ। ਉਹਨਾਂ ਦੀ ਪੂਰੀ ਜਿੰਦਗੀ ਪ੍ਰੇਰਨਾ ਸਰੋਤ ਅਤੇ ਸੰਘਰਸ਼ਮਈ ਰਹੀ ਹੈ। ਉਹਨਾਂ ਦਾ ਅਸਲੀ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਅਤੇ ਲੋਕਾਂ ਦੁਆਰਾ ਉਸਨੂੰ “ਮਹਾਤਮਾ” ਦਾ ਖਿਤਾਬ ਦਿੱਤਾ ਗਿਆ ਸੀ।

ਜਿਵੇਂ ਕਿ ਅਸੀਂ ਇਸ ਸਾਲ ਗਾਂਧੀ ਜਯੰਤੀ ਮਨਾਉਣ ਲਈ ਤਿਆਰ ਹੋ ਰਹੇ ਹਾਂ, ਅਜਿਹੇ ਵਿੱਚ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਦਾ ਉਚਿਤ ਸਮਾਂ ਵੀ ਹੈ। ਤੁਹਾਨੂੰ ਇਸ ਦਿਨ ਉਹਨਾਂ ਦੇ ਮਸ਼ਹੂਰ ਕੋਟਸ/ਹਵਾਲੇ ਯਾਦ ਰੱਖਣੇ ਚਾਹੀਦੇ ਹਨ ਅਤੇ ਨਾਲ ਹੀ ਸਾਂਝਾ ਵੀ ਕਰਨੇ ਚਾਹੀਦੇ ਹਨ।

ਗਾਂਧੀ ਜਯੰਤੀ 2023: ਪ੍ਰੇਰਣਾਦਾਇਕ ਕੋਟਸ ਜਾਂ ਹਵਾਲੇ

ਇੱਥੇ ਮਹਾਤਮਾ ਗਾਂਧੀ ਦੇ ਕੁਝ ਪ੍ਰੇਰਨਾਦਾਇਕ ਕੋਟਸ ਹਨ ਜੋ ਤੁਸੀਂ ਇਸ ਮਹੱਤਵਪੂਰਨ ਦਿਨ ‘ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝੇ ਕਰ ਸਕਦੇ ਹੋ:

• “ਆਪਣੇ ਆਪ ਨੂੰ ਲੱਭਣ ਦਾ ਸਭ ਤੋਂ ਵਧੀਆ ਤਰੀਕਾ ਹੈ ਦੂਜਿਆਂ ਦੀ ਸੇਵਾ ਵਿੱਚ ਆਪਣੇ ਆਪ ਨੂੰ ਗੁਆਉਣਾ।” – ਮਹਾਤਮਾ ਗਾਂਧੀ

• “ਤਾਕਤ ਸਰੀਰਕ ਸਮਰੱਥਾ ਤੋਂ ਨਹੀਂ ਆਉਂਦੀ, ਇਹ ਇੱਕ ਅਦੁੱਤੀ ਇੱਛਾ ਨਾਲ ਆਉਂਦੀ ਹੈ।” – ਮਹਾਤਮਾ ਗਾਂਧੀ

• “ਕਮਜ਼ੋਰ ਕਦੇ ਮਾਫ਼ ਨਹੀਂ ਕਰ ਸਕਦੇ, ਮਾਫ਼ ਕਰਨਾ ਤਾਕਤਵਰ ਦਾ ਗੁਣ ਹੈ।” – ਮਹਾਤਮਾ ਗਾਂਧੀ

• “ਤੁਸੀਂ ਮੈਨੂੰ ਜੰਜ਼ੀਰਾਂ ਦੇ ਸਕਦੇ ਹੋ, ਤੁਸੀਂ ਮੈਨੂੰ ਤਸੀਹੇ ਦੇ ਸਕਦੇ ਹੋ, ਤੁਸੀਂ ਇਸ ਸਰੀਰ ਨੂੰ ਵੀ ਖਤਮ ਕਰ ਸਕਦੇ ਹੋ, ਪਰ ਤੁਸੀਂ ਮੇਰੇ ਮਨ ਨੂੰ ਕਦੇ ਵੀ ਕੈਦ ਨਹੀਂ ਕਰ ਸਕੋਗੇ।” – ਮਹਾਤਮਾ ਗਾਂਧੀ

• “ਦੁਨੀਆਂ ਵਿੱਚ ਮਨੁੱਖ ਦੀ ਲੋੜ ਸਬੰਧੀ ਕਾਫੀ ਕੁਝ ਹੈ ਪਰ ਮਨੁੱਖ ਦੇ ਲਾਲਚ ਲਈ ਕੁਝ ਵੀ ਨਹੀਂ ਹੈ।” – ਮਹਾਤਮਾ ਗਾਂਧੀ

• “ਸਿਹਤ ਹੀ ਹੈ ਜੋ ਅਸਲੀ ਦੌਲਤ ਹੁੰਦੀ ਹੈ ਨਾ ਕਿ ਸੋਨੇ ਅਤੇ ਚਾਂਦੀ ਦੇ ਟੁਕੜੇ।” – ਮਹਾਤਮਾ ਗਾਂਧੀ

• “ਖੁਸ਼ੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਜੋ ਸੋਚਦੇ ਹੋ, ਜੋ ਤੁਸੀਂ ਕਹਿੰਦੇ ਹੋ ਅਤੇ ਜੋ ਤੁਸੀਂ ਕਰਦੇ ਹੋ, ਉਹ ਇਕਸੁਰਤਾ ਵਿੱਚ ਹੋਵੇ।” – ਮਹਾਤਮਾ ਗਾਂਧੀ

• “ਆਜ਼ਾਦੀ ਦੀ ਕੋਈ ਕੀਮਤ ਨਹੀਂ ਜੇਕਰ ਇਸ ਵਿੱਚ ਗਲਤੀਆਂ ਕਰਨ ਦੀ ਆਜ਼ਾਦੀ ਨਾ ਸ਼ਾਮਲ ਹੋਵੇ।” – ਮਹਾਤਮਾ ਗਾਂਧੀ

• “ਪਾਪ ਨੂੰ ਨਫ਼ਰਤ ਕਰੋ, ਪਾਪੀ ਨੂੰ ਪਿਆਰ ਕਰੋ।” – ਮਹਾਤਮਾ ਗਾਂਧੀ

• “ਵਿਅਕਤੀ ਆਪਣੇ ਵਿਚਾਰਾਂ ਦੀ ਉਪਜ ਹੈ, ਉਹ ਜੋ ਸੋਚਦਾ ਹੈ, ਉਹੀ ਬਣ ਜਾਂਦਾ ਹੈ।” – ਮਹਾਤਮਾ ਗਾਂਧੀ

ਇਹ ਉਹ ਮਸ਼ਹੂਰ ਕੋਟਸ ਹਨ ਜੋ ਤੁਹਾਨੂੰ ਗਾਂਧੀ ਜਯੰਤੀ 2023 ‘ਤੇ ਯਾਦ ਰੱਖਣੇ ਚਾਹੀਦੇ ਹਨ ਅਤੇ ਆਪਣੇ ਅਜ਼ੀਜ਼ਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ।