ਕ੍ਰਿਕਟਰ ਸਰਫਰਾਜ਼ ਖਾਨ ਨੇ ਕਰਵਾਇਆ ਕਸ਼ਮੀਰ ‘ਚ ਵਿਆਹ

ਸਰਫਰਾਜ਼ ਨੇ ਦਸੰਬਰ 2014 ਵਿੱਚ ਰਣਜੀ ਟਰਾਫੀ ਦੌਰਾਨ ਮੁੰਬਈ ਲਈ ਕੀਤਾ ਸੀ ਡੈਬਿਊ

ਮੁੰਬਈ ਦੇ ਸਿਤਾਰੇ ਕ੍ਰਿਕਟਰ ਸਰਫਰਾਜ਼ ਖਾਨ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ‘ਚ ਵਿਆਹ ਕਰਵਾ ਲਿਆ ਹੈ। ਸਰਫਰਾਜ਼ ਖਾਨ ਦੀਆਂ ਐਤਵਾਰ ਨੂੰ ਆਪਣੇ ਸਹੁਰੇ ਘਰ ‘ਚ ਵਿਆਹ ਦੇ ਪਹਿਰਾਵੇ ਵਿਚ ਕਈ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ। ਸਰਫਰਾਜ਼ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਆਪਣੀ ਜੋੜੀਦਾਰ ਨਾਲ ਫੋਟੋ ਪੋਸਟ ਕੀਤੀ। ਸੋਸ਼ਲ ਮੀਡੀਆ ‘ਤੇ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ‘ਚ ਸਰਫਰਾਜ਼ ਨੂੰ ਕਾਲੇ ਰੰਗ ਦੀ ਸ਼ੇਰਵਾਨੀ ਸਮੇਤ ਸਮਾਰੋਹ ਦੀਆਂ ਵੱਖ-ਵੱਖ ਰਸਮਾਂ ‘ਚ ਦੇਖਿਆ ਗਿਆ।

ਘਰੇਲੂ ਕ੍ਰਿਕੇਟ ਵਿੱਚ ਉਸਦੇ ਪ੍ਰਦਰਸ਼ਨ ਦੇ ਬਾਵਜੂਦ ਉਸਨੂੰ ਭਾਰਤੀ ਕ੍ਰਿਕਟ ਟੀਮ ਦੀ ਚੋਣ ਵਿੱਚ ਠੁਕਰਾਏ ਜਾਣ ਬਾਰੇ ਪੁੱਛੇ ਜਾਣ ‘ਤੇ, ਸਰਫਰਾਜ਼ ਨੇ ਕਿਹਾ: “ਪਰਮਾਤਮਾ ਨੇ ਲਿਖਿਆ ਸੀ ਕਿ ਮੈਂ ਇੱਥੇ ਵਿਆਹ ਕਰਾਂਵਾਂਗਾ। ਇਸੇ ਤਰ੍ਹਾਂ ਜੇਕਰ ਉਸਨੇ ਲਿਖਿਆ ਹੈ ਕਿ ਮੈਂ ਭਾਰਤ ਲਈ ਖੇਡਾਂਗਾ, ਤਾਂ ਮੈਂ ਜਰੂਰ ਖੇਡਾਂਗਾ। ਇੰਸਟਾਗ੍ਰਾਮ ਪੋਸਟ ਦੇ ਜਵਾਬ ਵਿੱਚ ਕਈ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਵਿੱਚ ਭਾਰਤ ਦੇ ਸਿਤਾਰੇ ਅਕਸ਼ਰ ਪਟੇਲ, ਉਮਰਾਨ ਮਲਿਕ ਅਤੇ ਸੂਰਿਆਕੁਮਾਰ ਯਾਦਵ ਹਨ। ਸੂਰਿਆਕੁਮਾਰ ਦੀ ਕਪਤਾਨੀ ਵਿੱਚ ਸਰਫਰਾਜ਼ ਖਾਨ ਨੇ ਦਸੰਬਰ 2014 ਵਿੱਚ ਰਣਜੀ ਟਰਾਫੀ ਦੌਰਾਨ ਮੁੰਬਈ ਲਈ ਆਪਣਾ ਡੈਬਿਊ ਕੀਤਾ ਸੀ।

ਵੈਸਟਇੰਡੀਜ਼ ਵਿੱਚ ਭਾਰਤ ਦੀ ਹਾਲੀਆ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਸਰਫਰਾਜ਼ ਖਾਨ ਨੂੰ ਨਾ ਚੁਣਨ ਲਈ ਬੀਸੀਸੀਆਈ ਦੇ ਚੋਣਕਰਤਾਵਾਂ ਦੀ ਕਾਫ਼ੀ ਆਲੋਚਨਾ ਹੋਈ ਸੀ। ਸੀਜ਼ਨ (2019/20) ਵਿੱਚ, ਉਸਨੇ 301, 226 ਨਾਬਾਦ, 78 ਅਤੇ 177 ਦੇ ਸਕੋਰ ਬਣਾਏ ਅਤੇ ਲਗਭਗ 155 ਦੀ ਔਸਤ ਨਾਲ 928 ਦੌੜਾਂ ਬਣਾਈਆਂ। ਅਗਲੇ ਸੀਜ਼ਨ (2021/22) ਵਿੱਚ ਸਰਫਰਾਜ਼ ਨੇ 122.75 ਦੀ ਔਸਤ ਨਾਲ ਸਿਰਫ਼ ਨੌਂ ਪਾਰੀਆਂ 982 ਦੌੜਾਂ ਬਣਾਈਆਂ। ਲੰਘੇ ਰਣਜੀ ਸੀਜ਼ਨ ਵਿੱਚ ਸਰਫਰਾਜ਼ ਨੇ ਛੇ ਪਾਰੀਆਂ ਵਿੱਚ 92.66 ਦੀ ਔਸਤ ਨਾਲ 556 ਦੌੜਾਂ ਬਣਾਈਆਂ ਸਨ।

ਸਰਫਰਾਜ਼ ਖਾਨ ਦੇ ਪਹਿਲੇ ਦਰਜੇ ਦੇ ਅੰਕੜੇ ਇਸ ਸਮੇਂ 39 ਮੈਚਾਂ ਵਿੱਚ 74.14 ਦੀ ਔਸਤ ਅਤੇ 69.59 ਦੇ ਪ੍ਰਭਾਵਸ਼ਾਲੀ ਸਟ੍ਰਾਈਕ ਰੇਟ ਨਾਲ 3559 ਦੌੜਾਂ ਦੇ ਹਨ। ਉਸ ਨੇ 13 ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਹਨ। ਪਿਛਲੇ ਘਰੇਲੂ ਸੀਜ਼ਨ ਦੇ ਅੰਤ ਵਿੱਚ ਸਰਫਰਾਜ਼ ਦੀ ਔਸਤ ਪਹਿਲੀ ਸ਼੍ਰੇਣੀ ਦੇ ਬੱਲੇਬਾਜ਼ਾਂ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਉੱਚੀ ਸੀ ਜਿਨ੍ਹਾਂ ਨੇ ਘੱਟੋ-ਘੱਟ 50 ਪਾਰੀਆਂ ਖੇਡੀਆਂ ਹਨ।

ਸਭ ਤੋਂ ਮਹਾਨ ਖਿਡਾਰੀ ਡੌਨ ਬ੍ਰੈਡਮੈਨ ਹਨ, ਜਿਨ੍ਹਾਂ ਨੇ 338 ਪਾਰੀਆਂ ਵਿੱਚ 95.14 ਦੀ ਔਸਤ ਕਾਇਮ ਰਖਦੇ ਹੋਏ 117 ਸੈਂਕੜੇ ਅਤੇ 69 ਅਰਧ ਸੈਂਕੜੇ ਜੜੇ ਤੇ ਨਾਲ ਹੀ 28,067 ਦੌੜਾਂ ਬਣਾਈਆਂ। ਸਰਫਰਾਜ਼ ਤੋਂ ਹੇਠਾਂ ਦਰਜਾਬੰਦੀ ਵਾਲੇ ਖਿਡਾਰੀਆਂ ਵਿੱਚ ਵਿਜੇ ਮਰਚੈਂਟ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਰਿਕੀ ਪੋਂਟਿੰਗ, ਸਟੀਵ ਸਮਿਥ ਅਤੇ ਮਾਰਟਿਨ ਕ੍ਰੋ ਵਰਗੇ ਖੇਡ ਦੇ ਹੋਰ ਮਹਾਨ ਖਿਡਾਰੀ ਸ਼ਾਮਲ ਹਨ।