ਸੰਨੀ ਦਿਓਲ ਦੀ ਫਿਲਮ ‘ਗਦਰ 2’ ਬਾਰੇ ਅਨੁਪਮ ਖੇਰ ਦੀ ਪ੍ਰਤੀਕਿਰਿਆ

ਐਕਸ਼ਨ ਅਤੇ ਡਰਾਮਾ ਨਾਲ ਭਰਪੂਰ ‘ਗਦਰ 2’

ਅਨੁਪਮ ਖੇਰ ਨੇ ਸੰਨੀ ਦਿਓਲ ਦੀ ‘ਗਦਰ 2’ ਨੂੰ ਦੇਖ ਕੇ ਫਿਲਮ ਦੀ ਸ਼ਲਾਘਾ ਕੀਤੀ ਹੈ। ਫਿਲਮ ਨੇ ਬਾਕਸ ਆਫਿਸ ‘ਤੇ ਆਪਣੇ ਪ੍ਰਭਾਵਸ਼ਾਲੀ ਡਾਇਲਾਗਾਂ ਅਤੇ ਐਕਸ਼ਨਾ ਨਾਲ ਧੂਮ ਮਚਾ ਦਿੱਤੀ ਹੈ। ਅਨੁਪਮ ਖੇਰ ਨੇ ਮੁੰਬਈ ਦੀ ਗੈਏਟੀ ਗਲੈਕਸੀ ਸਿਨੇਮਾ ਵਿੱਚ ਇਹ ਬਲਾਕਬਸਟਰ ਫਿਲਮ ਦੇਖੀ ਅਤੇ ਫਿਰ ਟਵਿੱਟਰ ‘ਤੇ ਫਿਲਮ ਦੇ ਅਮਲੇ ਦੀ ਜਮ ਕੇ ਸ਼ਲਾਘਾ ਕੀਤੀ ਹੈ। ਐਕਸ਼ਨ ਅਤੇ ਡਰਾਮਾ ਨਾਲ ਭਰਪੂਰ ‘ਗਦਰ 2’ ਨਿਰਦੇਸ਼ਕ ਅਨਿਲ ਸ਼ਰਮਾ ਦੀ 2001 ‘ਚ ਆਈ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦਾ ਅਗਲਾ ਭਾਗ ਹੈ।

ਅਨੁਪਮ ਖੇਰ ਨੇ ਸਿਨੇਮਾ ਦੀ ਤਸਵੀਰ ਅਤੇ ‘ਗਦਰ 2’ ਦਾ ਪੋਸਟਰ ਤ੍ਵਿਤਰ ’ਤੇ ਸਾਂਝਾ ਕੀਤਾ ਹੈ। ਉਹਨਾਂ ਨੇ ਫਿਲਮ ਦੀ ਸ਼ਲਾਘਾ ਕਰਦੇ ਲਿਖਿਆ ਕਿ ਉਹ ਹੁਣੇ ਹੀ ‘ਗਦਰ 2’ ਨੂੰ ਬਾਂਦਰਾ ਦੇ ਗੈਏਟੀ ਗਲੈਕਸੀ ਥੀਏਟਰ ਵਿੱਚ ਦੇਖ ਕੇ ਆਏ ਹਨ। ਉਹਨਾਂ ਨੇ ਲਿਖਿਆ ਕਿ ਪਿਛਲੀ ਵਾਰ ਜਦੋਂ ਮੈਂ ਇਸ ਸਿੰਗਲ-ਸਕ੍ਰੀਨ ਥੀਏਟਰ ਵਿੱਚ ਗਿਆ ਸੀ ਤਾਂ ਉਸ ਸਮੇਂ ਫਿਲਮ ਹਮ ਦਾ ਪ੍ਰੀਮੀਅਰ ਸੀ। ਉਹਨਾਂ ਨੇ ਲਿਖਿਆ ਕਿ ‘ਗਦਰ 2’ ਜਜ਼ਬਿਆਂ ਦੀ ਇੱਕ ਅਜਿਹੀ ਸੁਨਾਮੀ ਹੈ ਜੋ ਨਾ ਸਿਰਫ ਪਰਦੇ ‘ਤੇ ਅਦਾਕਾਰਾਂ ਦੁਆਰਾ ਲਿਆਂਦੀ ਗਈ ਹੈ ਸਗੋਂ ਥੀਏਟਰ ਵਿੱਚ ਦਰਸ਼ਕਾਂ ਦੁਆਰਾ ਵੀ ਲਿਆਂਦੀ ਗਈ ਹੈ। ਇਹ ਫਿਲਮ ਤੁਹਾਨੂੰ ਇੱਕ ਰੋਲਰ ਕੋਸਟਰ ਸੈਰ ਕਰਵਾਉਂਦੀ ਹੈ ਅਤੇ ਮਾਣਮੱਤਾ ਭਾਰਤੀ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਹ ਅਸਲ ਵਿੱਚ ਸਾਡੇ ਦੇਸ਼ ਦੇ ਬਹੁ-ਸਭਿਆਚਾਰਕ/ਬਹੁ-ਧਾਰਮਿਕ ਪਹਿਲੂਆਂ ਦਾ ਜਸ਼ਨ ਮਨਾਉਂਦੀ ਹੈ।

ਅਨੁਪਮ ਖੇਰ ਨੇ ਮੁੰਬਈ ਦੇ ਸਿੰਗਲ-ਸਕ੍ਰੀਨ ਥੀਏਟਰ ‘ਚ ‘ਗਦਰ 2’ ਦੇਖਦੇ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਅੱਖੀਂ ਦੇਖਿਆ ਹੈ। ਉਸਨੇ ਕਿਹਾ ਕਿ ਭੀੜ ਹਰ ਡਾਇਲਾਗ ‘ਤੇ ਜਬਰਦਸਤ ਕਿਲਕਾਰੀਆਂ ਮਾਰਦੀ ਹੈ। ਸਨੀ ਦਿਓਲ ਹੁਣ ਕੋਈ ਅਭਿਨੇਤਾ ਨਹੀਂ ਹੈ। ਉਹ ਆਪਣੀ ਅਦਾਕਾਰੀ ਜ਼ਰੀਏ ਅੱਗ ਲਗਾ ਰਿਹਾ ਹੈ ਅਤੇ ਤੁਸੀਂ ਇਸਦੇ ਸੇਕ ਨੂੰ ਆਪਣੀ ਰੂਹ ਵਿੱਚ ਮਹਿਸੂਸ ਕਰੋਂਗੇ। ਅਨੁਪਮ ਨੇ ਫਿਲਮ ਨਿਰਮਾਤਾ ਅਨਿਲ ਸ਼ਰਮਾ ਅਤੇ ਹੋਰ ਕਲਾਕਾਰਾਂ ਦੀ ਵੀ ਖੂਬ ਸ਼ਲਾਘਾ ਕੀਤੀ ਹੈ ਜਿਨ੍ਹਾਂ’ ਨੇ ਫਿਲਮ ਵਿੱਚ ਬੇਮਿਸਾਲ ਕੰਮ ਕੀਤਾ ਹੈ। ਉਹਨਾਂ ਨੇ ਇਸ ਰੋਮਾਂਚਕ ਫਿਲਮ ਲਈ ਸਾਰੇ ਅਮਲੇ ਦਾ ਧਨਵਾਦ ਕੀਤਾ।

ਉਸੇ ਦਿਨ ਰਿਲੀਜ਼ ਹੋਈ ਅਕਸ਼ੈ ਕੁਮਾਰ ਸਟਾਰਰ ‘ਓਐੱਮਜੀ 2’ ਵੀ ‘ਗਦਰ 2’ ਨੂੰ ਬਾਕਸ ਆਫਿਸ ‘ਤੇ ਚੰਗਾ ਮੁਕਾਬਲਾ ਦੇ ਰਹੀ ਹੈ। ਫਿਲਮ ‘ਗਦਰ: ਏਕ ਪ੍ਰੇਮ ਕਥਾ,’ 2001 ਵਿੱਚ ਰਿਲੀਜ਼ ਹੋਈ ਸੀ ਜਿਸਦੀ ਪਿਛੋਕੜ 1947 ਦੀ ਭਾਰਤ ਵੰਡ ਨੂੰ ਦਰਸਾਉਂਦੀ ਹੈ। ‘ਗਦਰ 2’ ਵਿੱਚ ਸੰਨੀ ਦਿਓਲ ਦੁਆਰਾ ਨਿਭਾਇਆ ਗਿਆ ਤਾਰਾ ਸਿੰਘ ਦਾ ਕਿਰਦਾਰ ਆਪਣੇ ਅਗਵਾ ਹੋਏ ਪੁੱਤ ਨੂੰ ਪਾਕਿਸਤਾਨ ਤੋਂ ਛੁਡਵਾਉਣ ਲਈ ਇੱਕ ਲਾ-ਮਿਸਾਲ ਕੋਸ਼ਿਸ਼ ਵਿੱਚ ਸਰਹੱਦ ਟੱਪ ਜਾਂਦਾ ਹੈ ਅਤੇ ਆਪਣੇ ਪੁੱਤਰ ਨੂੰ ਉਥੋਂ ਬਾਹਰ ਕਢਣ ਵਿੱਚ ਆਪਣੀ ਪੂਰੀ ਵਾਹ ਲਾਉਂਦਾ ਹੈ। ‘ਗਦਰ 2’ 1971 ਸਮੇਂ ਲਾਹੌਰ ਵਿੱਚ ਵਾਪਰੇ ਘਟਨਾਕ੍ਰਮ ਨੂੰ ਸਫਲਤਾਪੂਰਵਕ ਤਰੀਕੇ ਨਾਲ ਜਬਰਦਸਤ ਐਕਸ਼ਨ ਸੀਨ ਅਤੇ ਬੇਤਹਾਸ਼ਾ ਗੁੱਸੇ ਨੂੰ ਬਿਆਨ ਕਰਦੀ ਤਾਰਾ ਸਿੰਘ ਦੀਆਂ ਆਪਣੇ ਪੁੱਤ ਨੂੰ ਬਚਾਉਣ ਸਬੰਧੀ ਕੋਸ਼ਿਸ਼ਾਂ ਦੀ ਕਹਾਣੀ ਹੈ। ਫਿਲਮ ਵਿੱਚ ਤਾਰਾ ਸਿੰਘ ਨੂੰ ਆਪਣੇ ਦੇਸ਼ ਉੱਤੇ ਮਾਨ ਕਰਦਾ ਵੀ ਦਿਖਾਇਆ ਗਿਆ ਹੈ।