ਬ੍ਰਿਟਿਸ਼ ਨਰਸ ਲੂਸੀ ਲੈਟਬੀ ਨੂੰ 7 ਬੱਚਿਆਂ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ

ਲੂਸੀ ਲੈਟਬੀ ਨੂੰ ਸੱਤ ਨਵਜੰਮੇ ਬੱਚਿਆਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ

ਨਵਜੰਮੇ ਬੱਚਿਆਂ ਦੀ ਨਰਸ ਲੂਸੀ ਲੇਟਬੀ ਜਿਸ ਨੂੰ 7 ਬੱਚਿਆਂ ਦੀ ਹੱਤਿਆ ਸਦਕਾ ਆਧੁਨਿਕ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਵੱਧ ਬਚਿਆਂ ਦੀ ਹੱਤਿਆ ਕਰਨ ਵਾਲੀ ਚਾਈਲਡ ਸੀਰੀਅਲ ਕਿਲਰ ਦੇ ਤੌਰ ’ਤੇ ਦੋਸ਼ੀ ਪਾਇਆ ਗਿਆ ਹੈ। ਉਸਨੂੰ ਸੋਮਵਾਰ ਦੇ ਦਿਨ ਉੱਤਰੀ ਇੰਗਲੈਂਡ ਦੀ ਇੱਕ ਅਦਾਲਤ ਨੇ ਹਸਪਤਾਲ ਵਿੱਚ ਡਿਉਟੀ ਨਿਭਾਉਂਦਿਆਂ ਸੱਤ ਬੱਚਿਆਂ ਨੂੰ ਮਾਰਨ ਅਤੇ ਘੱਟੋ ਘੱਟ ਛੇ ਦੀ ਹੱਤਿਆ ਕਰਨ ਦੀ ਕੋਸ਼ਿਸ਼ ਵਿੱਚ ਸਾਰੀ ਉਮਰ ਲਈ ਕੈਦ ਸੁਣਾਈ ਗਈ ਹੈ।

ਜਸਟਿਸ ਜੇਮਜ਼ ਗੌਸ ਨੇ ਉਸਨੂੰ 7 ਬੱਚਿਆਂ ਦੀ ਹੱਤਿਆ ਕਾਰਨ ਸਾਰੀ ਉਮਰ ਕੈਦ ਦੀ ਸਜ਼ਾ ਦੇ ਆਦੇਸ਼ ਵਿੱਚੋਂ ਕਿਸੇ ਰਿਆਇਤ ਦੀਆਂ ਵਿਵਸਥਾਵਾਂ ਨੂੰ ਹਟਾ ਦਿੱਤਾ ਅਤੇ ਕਿਹਾ ਕਿ ਉਸ ਦੇ ਅਪਰਾਧਾਂ ਦੀ ਗੰਭੀਰ ਪ੍ਰਕਿਰਤੀ ਦਾ ਮਤਲਬ ਹੈ ਕਿ 33 ਸਾਲਾ ਲੂਸੀ ਲੈਟਬੀ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਸਲਾਖਾਂ ਦੇ ਪਿੱਛੇ ਹੀ ਬਿਤਾਏਗੀ।  

ਲੂਸੀ ਲੈਟਬੀ ਨੂੰ ਪਿਛਲੇ ਹਫਤੇ ਸੱਤ ਨਵਜੰਮੇ ਬੱਚਿਆਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਜੂਨ 2015 ਤੋਂ ਜੂਨ 2016 ਦਰਮਿਆਨ ਉੱਤਰੀ ਇੰਗਲੈਂਡ ਦੇ ਕਾਉਂਟੇਸ ਆਫ ਚੈਸਟਰ ਹਸਪਤਾਲ ਵਿੱਚ ਛੇ ਹੋਰ ਬੱਚਿਆਂ ਦੇ ਕਤਲ ਦੀ ਕੋਸ਼ਿਸ਼ ਅਤੇ ਸੱਤ ਮਾਮਲਿਆਂ ਵਿੱਚ ਕਤਲ ਦੀ ਦੋਸ਼ੀ ਪਾਇਆ ਗਿਆ ਸੀ।

ਸਜ਼ਾ ਸੁਣਾਉਣ ਵੇਲੇ ਜਸਟਿਸ ਗੌਸ ਨੇ ਕਿਹਾ ਕਿ ਨਰਸ ਨੇ ਭਰੋਸੇ ਦੀ ਘੋਰ ਉਲੰਘਣਾ ਕਰਨ ਸਮੇਤ ਪੂਰਵ-ਵਿਚਾਰ, ਗਣਨਾ ਅਤੇ ਪੂਰੀ ਹੁਸ਼ਿਆਰੀ ਅਤੇ ਚਲਾਕੀ ਨਾਲ ਹੋਸ਼ ਵਿੱਚ ਕੰਮ ਕੀਤਾ ਸੀ। ਜਿਸ ਸਦਕਾ ਉਸਨੇ ਮੈਨਚੈਸਟਰ ਕਰਾਊਨ ਕੋਰਟ ਵਿੱਚ ਸਖ਼ਤ ਹਿਰਾਸਤੀ ਸਜ਼ਾ ਸੁਣਾਈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਸ ਨਰਸ ਨੂੰ ਕਾਇਰਾਨਾ ਹਮਲਾਵਰ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਸ਼ੀ ਪਾਏ ਜਾਣ ਤੋਂ ਬਾਅਦ ਅਜਿਹੇ ਦੋਸ਼ੀ ਅਪਰਾਧੀਆਂ ਨੂੰ ਆਪਣੇ ਪੀੜਤਾਂ ਦਾ ਸਾਹਮਣਾ ਕਰਨ ਸਬੰਧੀ ਮਜਬੂਰ ਕਰਨ ਲਈ ਕਾਨੂੰਨ ਵਿੱਚ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਤਲ ਦੇ ਮੁਕੱਦਮੇ ਵਿੱਚ ਸੁਣਿਆ ਗਿਆ ਕਿ ਕਿਵੇਂ ਲੈਟਬੀ ਨੇ ਬੱਚਿਆਂ ਨੂੰ ਜਾਣਬੁੱਝ ਕੇ ਹਵਾ ਵਿੱਚ ਲਟਕਾ ਕੇ ਟੀਕਾ ਲਗਾਇਆ, ਕੁਝ ਨੂੰ ਦੁੱਧ ਪਿਲਾਕੇ ਮਾਰਿਆ ਅਤੇ ਦੋ ਬੱਚਿਆਂ ਨੂੰ ਇਨਸੁਲਿਨ ਨਾਲ ਜ਼ਹਿਰ ਦਿੱਤਾ ਸੀ। ਉਸਦੇ ਜੁਰਮਾਂ ਤੋਂ ਪ੍ਰਭਾਵਿਤ ਬਹੁਤ ਸਾਰੇ ਮਾਪਿਆਂ ਨੇ ਸਜ਼ਾ ਤੋਂ ਪਹਿਲਾਂ ਆਪਣੇ ਦੁਖੀ ਹਿਰਦੇ ਨਾਲ ਅਦਾਲਤ ਵਿੱਚ ਬਿਆਨ ਦਿੱਤੇ। ਹੰਝੂਆਂ ਵਿੱਚ ਰੁਲੀਆਂ ਮਾਵਾਂ ਨੇ ਆਪਣੇ ਸਦਮੇ ਬਾਰੇ ਗੱਲ ਕੀਤੀ ਕਿ ਕਿਵੇਂ ਉਹਨਾਂ ਦੇ ਬੱਚਿਆਂ ਨੂੰ ਦੁੱਖ ਹੋਇਆ ਹੋਣਾ ਜਦੋਂ ਉਹਨਾਂ ਨੇ ਆਖਰੀ ਸਾਹ ਲਿਆ ਹੋਵੇਗਾ।

ਜੱਜ ਨੇ ਜਿਕਰ ਕੀਤਾ ਕਿ ਨਰਸ ਹੁਣ 7 ਬੱਚਿਆਂ ਦੀ ਹੱਤਿਆ ਕਾਰਨ ਇਤਿਹਾਸ ਵਿੱਚ ਬ੍ਰਿਟੇਨ ਦੇ ਸਭ ਤੋਂ ਸੰਗੀਨ ਸੀਰੀਅਲ ਕਾਤਲਾਂ ਵਿੱਚੋਂ ਇੱਕ ਵਜੋਂ ਦੋਸ਼ੀ ਠਹਿਰਾਈ ਗਈ ਹੈ ਅਤੇ ਅਜਿਹੀ ਚੌਥੀ ਔਰਤ ਹੈ ਜਿਸ ਨੂੰ ਸਾਰੀ ਉਮਰ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਬੀਬੀਸੀ ਨੇ ਰਿਪੋਰਟ ਕੀਤੀ ਕਿ ਸਾਰੀ ਉਮਰ ਲਈ ਕੈਦ ਦੀ ਸਜ਼ਾ ਦਾ ਆਦੇਸ਼ ਸਭ ਤੋਂ ਸਖ਼ਤ ਸਜ਼ਾਵਾਂ ਵਿਚੋਂ ਇੱਕ ਸਜ਼ਾ ਹੈ ਅਤੇ ਸਭ ਤੋਂ ਘਿਨਾਉਣੇ ਅਪਰਾਧ ਕਰਨ ਵਾਲਿਆਂ ਲਈ ਅਜਿਹੇ ਆਦੇਸ਼ ਰਾਖਵੇਂ ਰੱਖੇ ਹੋਏ ਹਨ।