ਸਟੂਅਰਟ ਬ੍ਰਾਡ ਦੇ ਸਨਿਆਸ ’ਤੇ ਸਚਿਨ ਤੇਂਦੁਲਕਰ ਦਾ ਵਿਸ਼ੇਸ਼ ਸੰਦੇਸ਼

ਤਜ਼ਰਬੇਕਾਰ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੁਆਰਾ ਟੈਸਟ ਕ੍ਰਿਕਟ ਨੂੰ ਅਲਵਿਦਾ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸੋਮਵਾਰ ਨੂੰ ਹਾਈ-ਪ੍ਰੋਫਾਈਲ ਏਸ਼ੇਜ਼ ਸੀਰੀਜ਼ ਦੇ ਫੈਸਲਾਕੁੰਨ ਮੈਚ ਵਿੱਚ ਇੰਗਲੈਂਡ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੁਆਰਾ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਪਣਾ ਸੰਦੇਸ਼ ਸਾਂਝਾ ਕੀਤਾ। ਆਪਣੇ ਆਖ਼ਰੀ ਅੰਤਰਰਾਸ਼ਟਰੀ ਮੈਚ ਵਿੱਚ ਸਨਿਆਸ ਨੂੰ ਸਹੀ ਤਰੀਕੇ ਨਾਲ ਲਿਖਦੇ ਹੋਏ, ਬ੍ਰੌਡ ਨੇ ਓਵਲ ਵਿੱਚ ਦੁਵੱਲੀ ਲੜੀ ਦੇ ਪੰਜਵੇਂ ਟੈਸਟ ਵਿੱਚ ਬੇਨ ਸਟੋਕਸ ਐਂਡ ਕੰਪਨੀ ਲਈ ਇਸ ਵਿਸੇਸ਼ ਜਿੱਤ ‘ਤੇ ਮੋਹਰ ਲਗਾਉਣ ਲਈ ਆਖਰੀ ਦੋ ਆਸਟ੍ਰੇਲੀਆਈ ਵਿਕਟਾਂ ਝਟਕਾਈਆਂ।

ਸਟੂਅਰਟ ਬ੍ਰਾਡ ਦੁਆਰਾ ਆਪਣੇ ਇਸ ਸਪੈੱਲ  ਬਦੌਲਤ ਇੰਗਲੈਂਡ ਦੀ ਰੋਮਾਂਚਕ ਜਿੱਤ ਤੋਂ ਬਾਅਦ ਮਹਾਨ ਕ੍ਰਿਕਟਰ ਤੇਂਦੁਲਕਰ ਨੇ ਸੰਨਿਆਸ ਲੈ ਰਹੇ ਤੇਜ਼ ਗੇਂਦਬਾਜ਼ ਲਈ ਟਵਿੱਟਰ ‘ਤੇ ਇੱਕ ਵਿਸ਼ੇਸ਼ ਸੰਦੇਸ਼ ਸਾਂਝਾ ਕੀਤਾ। ਤੇਂਦੁਲਕਰ ਨੇ ਲਿਖਿਆ ਕਿ ਇੱਕ ਸ਼ਾਨਦਾਰ ਕੈਰੀਅਰ ਨੇੜੇ ਆ ਰਿਹਾ ਹੈ। ਸਟੂਅਰਟ ਬ੍ਰਾਡ ਤੁਹਾਡਾ ਅਣਥੱਕ ਸਪੈੱਲ ਅਤੇ ਅਟੁੱਟ ਸਮਰਪਣ ਹਮੇਸ਼ਾ ਕ੍ਰਿਕਟ ਦੇ ਇਤਿਹਾਸ ਵਿੱਚ ਉੱਕਰਿਆ ਰਹੇਗਾ। ਤੁਹਾਡੇ ਕਰੀਅਰ ਦਾ ਇਹ ਇੱਕ ਢੁਕਵਾਂ ਅੰਤ ਹੈ, ਹੁਣ ਅਗਲੀ ਪਾਰੀ ਦਾ ਆਨੰਦ ਮਾਣੋ! ਮਾਸਟਰ ਬਲਾਸਟਰ ਨੇ ਓਵਲ ਵਿੱਚ ਏਸ਼ੇਜ਼ ਸੀਰੀਜ਼ 2-2 ਨਾਲ ਬਰਾਬਰ ਕਰਨ ਲਈ ਇੰਗਲੈਂਡ ਦੇ ਬੇਨ ਸਟੋਕਸ ਲਈ ਵੀ ਇੱਕ ਮਹੱਤਵਪੂਰਣ ਸੰਦੇਸ਼ ਪੋਸਟ ਕੀਤਾ।

ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪ੍ਰਸਿੱਧ ਖਿਡਾਰੀ ਅਤੇ ਦੌੜਾਂ ਬਣਾਉਣ ਵਾਲੇ ਤੇਂਦੁਲਕਰ ਨੇ ਲਿਖਿਆ ਕਿ 2-0 ਤੋਂ ਸੀਰੀਜ਼ ਡਰਾਅ ਕਰਨ ਦੇ ਪੜਾਅ ਤੱਕ ਇਸ ਏਸ਼ੇਜ਼ ਸੀਰੀਜ਼ ਵਿੱਚ ਇੰਗਲੈਂਡ ਦੀ ਦ੍ਰਿੜਤਾ ਟੈਸਟ ਕ੍ਰਿਕਟ ਦੀ ਸੁੰਦਰਤਾ ਨੂੰ ਸ਼ਰਧਾਂਜਲੀ ਹੈ। ਦੁਬਾਰਾ ਉੱਠ ਖਲੋਣ ਦੀ ਯੋਗਤਾ ਚਰਿੱਤਰ ਦੀ ਡੂੰਘਾਈ ਅਤੇ ਮਾਨਸਿਕ ਦ੍ਰਿੜਤਾ ਨੂੰ ਦਰਸਾਉਂਦੀ ਹੈ ਜਿਸਦੀ ਕਿ ਇਹ ਫਾਰਮੈਟ ਮੰਗ ਵੀ ਕਰਦਾ ਹੈ। ਕੁਦਰਤ ਨੇ ਸਾਨੂੰ ਸੀਰੀਜ਼ ਨਤੀਜਿਆਂ ਤੋਂ ਓਹਲੇ ਰੱਖਿਆ ਹੋ ਸਕਦਾ ਹੈ, ਪਰ ਇਸ ਗੱਲ ਨੇ ਹੀ ਇਸ ਸ਼ਾਨਦਾਰ ਖੇਡ ਦੀ ਭਾਵਨਾ ਨੂੰ ਘੱਟ ਨਹੀਂ ਹੋਣ ਦਿੱਤਾ। ਇਹ ਇੱਕ ਲੰਬੇ ਸਮੇਂ ਤੱਕ ਯਾਦ ਰੱਖਣ ਵਾਲੀ ਸੀਰੀਜ਼ ਸੀ।

ਸਟੂਅਰਟ ਬ੍ਰਾਡ ਨੇ 5ਵੇਂ ਟੈਸਟ ਦੇ ਆਖ਼ਰੀ ਦਿਨ ਆਸਟ੍ਰੇਲੀਆ ਦੇ ਟੌਡ ਮਰਫੀ ਅਤੇ ਐਲੇਕਸ ਕੈਰੀ ਨੂੰ ਆਉਟ ਕਰਕੇ ਆਪਣੀਆਂ ਵਿਕਟਾਂ 604 ਤੱਕ ਪਹੁੰਚਾ ਦਿੱਤੀਆਂ। 37 ਸਾਲਾ ਖਿਡਾਰੀ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਚੌਥੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵਜੋਂ ਆਪਣਾ ਕਰੀਅਰ ਨੇਪਰੇ ਚਾੜਿਆ ਹੈ। ਇਸ ਮੌਕੇ ਆਸਟ੍ਰੇਲੀਆ 2001 ਤੋਂ ਬਾਅਦ ਇੰਗਲੈਂਡ ਵਿਚ 5ਵਾਂ ਟੈਸਟ ਅਤੇ ਆਪਣੀ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਮਜਬੂਤ ਸਥਿਤੀ ਵਿਚ ਸੀ। 264-3 ਦੇ ਸਕੋਰ ਤੋਂ 334 ‘ਤੇ ਆਲ ਆਊਟ ਹੋਣ ਤੋਂ ਬਾਅਦ ਮਹਿਮਾਨ ਟੀਮ ਨੇ 70 ਦੌੜਾਂ ‘ਤੇ ਸੱਤ ਵਿਕਟਾਂ ਗੁਆ ਦਿੱਤੀਆਂ ਅਤੇ ਇਸ ਤਰਾਂ ਪੈਟ ਕਮਿੰਸ ਦੀ ਟੀਮ 5ਵਾਂ ਟੈਸਟ 49 ਦੌੜਾਂ ਨਾਲ ਹੱਥੋਂ ਗਵਾ ਬੈਠੀ ਗਈ।