ਐਪਲ ਆਈਫੋਨ 15 ਪ੍ਰੋ ਮਾਡਲ ’ਚ ਬਿਹਤਰ ਬੈਟਰੀ ਲਾਈਫ ਵਰਗੀਆਂ ਕਈ ਵਿਸੇਸ਼ਤਾਵਾਂ ਦੀ ਪੇਸ਼ਕਸ਼

ਨਵਾਂ ਆਈਫੋਨ 15 ਪ੍ਰੋ ਆਪਣੇ ਪਿਛਲੇ ਵਰਜਨ ਤੋਂ 18 ਗ੍ਰਾਮ ਹਲਕਾ ਹੋਵੇਗਾ

ਐਪਲ 12 ਸਤੰਬਰ ਨੂੰ ਆਪਣੇ ਇਕ ਈਵੈਂਟ ਵਿੱਚ ਆਪਣੇ ਆਈਫੋਨ 15 ਲਾਈਨ-ਅੱਪ ਨੂੰ ਲਾਂਚ ਕਰਨ ਲਈ ਤਿਆਰ ਹੈ। ਐਪਲ ਆਈਫੋਨ 15 ਰੇਂਜ ਵਿੱਚ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਸ਼ਾਮਲ ਹੋਣਗੇ। ਐਪਲ ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਲਿਪੋ ਜਾਂ ਲੋਅ ਇੰਜੈਕਸ਼ਨ ਪ੍ਰੈਸ਼ਰ ਓਵਰਮੋਲਡਿੰਗ ਨਾਮਕ ਇੱਕ ਨਵੀਂ ਨਿਰਮਾਣ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਸਕ੍ਰੀਨ ਦੇ ਆਲੇ ਦੁਆਲੇ ਬੇਜ਼ਲਾਂ ਨੂੰ 1/3 ਘਟਾਉਂਦੇ ਹੋਏ ਇੱਕ ਥੋੜੀ ਵੱਡੀ ਸਕ੍ਰੀਨ ਦੀ ਵਿਸ਼ੇਸ਼ਤਾ ਪੇਸ਼ ਕਰਨਗੇ।

ਮੈਕਰੂਮਰਸ ਦੀ ਰਿਪੋਰਟ ਮੁਤਾਬਕ ਨਵਾਂ ਆਈਫੋਨ 15 ਪ੍ਰੋ ਆਪਣੇ ਪਿਛਲੇ ਵਰਜਨ ਤੋਂ 18 ਗ੍ਰਾਮ ਹਲਕਾ ਹੋਵੇਗਾ। ਇਸਦੇ ਆਈਫੋਨ 14 ਪ੍ਰੋ ਮਾਡਲ ਨਾਲੋਂ ਥੋੜ੍ਹਾ ਮੋਟਾ ਹੋਣ ਦੀ ਉਮੀਦ ਹੈ, ਇਸਦੇ ਪੂਰਵਲੇ ਵਰਜਨ 7.85mm ਦੇ ਮੁਕਾਬਲੇ ਇਹ 8.25mm ਦੀ ਮੋਟਾਈ ਦਾ ਹੋਵੇਗਾ। ਇਸੇ ਤਰ੍ਹਾਂ, ਆਈਫੋਨ 15 ਪ੍ਰੋ ਮੈਕਸ ਦਾ ਵਜ਼ਨ ਆਈਫੋਨ 14 ਪ੍ਰੋ ਮੈਕਸ ਨਾਲੋਂ 19 ਗ੍ਰਾਮ ਘੱਟ ਹੋ ਸਕਦਾ ਹੈ। ਭਾਵੇਂ ਕਿ ਰਿਪੋਰਟ ਮੁਤਾਬਕ ਇਹ ਅੰਦਾਜ਼ੇ ਪੂਰਵ-ਉਤਪਾਦਨ ਜਾਣਕਾਰੀ ਦੇਣ ਲਈ ਹਨ ਅਤੇ ਹੋ ਸਕਦਾ ਹੈ ਕਿ ਵੱਡੇ ਉਤਪਾਦਨ ਯੂਨਿਟ ਦੇ ਹਾਰਡਵੇਅਰ ਨੂੰ ਨਾ ਦਰਸਾਉਂਦੇ ਹੋਣ।

ਮੈਕਰੂਮਰਸ ਰਿਪੋਰਟ ਅਨੁਸਾਰ ਐਪਲ ਆਈਫੋਨ15 ਪ੍ਰੋ ਅਤੇ ਪ੍ਰੋ ਮੈਕਸ ਗ੍ਰੇਡ 5 ਟਾਈਟੇਨੀਅਮ ਦੀ ਵਿਸ਼ੇਸ਼ਤਾ ਪੇਸ਼ ਕਰਨਗੇ, ਜਿਸ ਨੂੰ ਟੀ ਆਈ -6Al-4V ਵੀ ਕਿਹਾ ਜਾਂਦਾ ਹੈ, ਜੋ ਕਿ ਇੱਕ ਟਾਈਟੇਨੀਅਮ ਅਲਾਏ ਹੈ ਜੋ ਇਸਦੇ ਖੋਰ ਪ੍ਰਤੀਰੋਧਕ ਗੁਣਾਂ ਲਈ ਜਾਣਿਆ ਜਾਂਦਾ ਹੈ।

ਬਲੂਮਬਰਗ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਪ੍ਰੋ ਡਿਵਾਈਸਾਂ ਦੇ ਟਾਈਟੇਨੀਅਮ ‘ਤੇ ਸਵਿੱਚ ਕਰਨ ਨਾਲ ਫੋਨਾਂ ਨੂੰ 10% ਹਲਕਾ ਬਣਾਉਣ ਦੇ ਨਾਲ-ਨਾਲ ਹੋਰ ਟਿਕਾਊ ਬਣਾਉਣ ਵਿੱਚ ਮਦਦ ਮਿਲੇਗੀ। ਉਸੇ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਈਫੋਨ 15 ਪ੍ਰੋ ਮਾਡਲਾਂ ਨੂੰ ਤੇਜ਼ A 17 ਚਿੱਪਸੈੱਟ ਮਿਲਣ ਦੀ ਉਮੀਦ ਹੈ, ਜੋ ਕਿ ਨਵੀਂ 3-ਨੈਨੋਮੀਟਰ ਨਿਰਮਾਣ ਪ੍ਰਕਿਰਿਆ ‘ਤੇ ਬਣਾਇਆ ਗਿਆ ਹੈ ਅਤੇ ਵਾਧੂ ਮੈਮੋਰੀ ਨਾਲ ਜੋੜਿਆ ਗਿਆ ਹੈ।

ਨਵੇਂ ਸੁਧਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਫੋਨ ਹੋਰ ਵੀ ਤੇਜ਼ ਹੋਣਗੇ ਅਤੇ ਬੈਟਰੀ ਲਾਇਫ਼ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲਣਗੇ। ਆਈਫੋਨ 15 ਪ੍ਰੋ ਮੈਕਸ ਵਿੱਚ ਇੱਕ ਅਪਡੇਟ ਕੀਤੇ ਟੈਲੀਫੋਟੋ ਲੈਂਸ ਦੀ ਵਿਸ਼ੇਸ਼ਤਾ ਦੀ ਵੀ ਉਮੀਦ ਕੀਤੀ ਜਾਂਦੀ ਹੈ ਜੋ ਸਾਫਟਵੇਅਰ ਦੀ ਬਜਾਏ ਜ਼ੂਮ ਇਨ ਕਰਨ ਲਈ ਫਿਜ਼ੀਕਲ ਲੈਂਸ ਦੀ ਵਰਤੋਂ ਕਰਕੇ ਆਈਫੋਨ ਦੀ ਜ਼ੂਮ ਸਮਰੱਥਾ ਨੂੰ ਪ੍ਰਭਾਵੀ ਤੌਰ ‘ਤੇ ਦੁੱਗਣਾ ਕਰ ਦਿੰਦਾ ਹੈ। ਇਸ ਫੋਨ ਦਾ ਕਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।