ਬੰਗਲਾਦੇਸ਼ ਹੱਥੋਂ ਭਾਰਤ ਨੂੰ ਮਿਲੀ 6 ਦੌੜਾਂ ਦੀ ਹਾਰ, ਸ਼ੁਭਮਨ ਗਿੱਲ ਨੇ ਜੜਿਆ ਸੈਂਕੜਾ

ਭਾਰਤ ਦਾ ਸਾਹਮਣਾ ਹੁਣ ਐਤਵਾਰ ਨੂੰ ਸ਼੍ਰੀਲੰਕਾ ਨਾਲ ਹੋਵੇਗਾ

ਸ਼ੁਭਮਨ ਗਿੱਲ ਨੇ ਆਪਣਾ ਪੰਜਵਾਂ ਇੱਕ ਰੋਜ਼ਾ ਸੈਂਕੜਾ ਜੜਦੇ ਹੋਏ ਭਾਰਤ ਦੀ ਹਾਰ ਦੇ ਬਾਵਜੂਦ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੰਗਲਾਦੇਸ਼ ਨੇ ਸ਼ੁੱਕਰਵਾਰ ਨੂੰ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਵਿੱਚ ਭਾਰਤ ’ਤੇ ਰੋਮਾਂਚਕ ਛੇ ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਪਾਰੀ ਵਿੱਚ ਗਿੱਲ ਦੀਆਂ 133 ਗੇਂਦਾਂ ਵਿੱਚ 121 ਦੌੜਾਂ ਬੇਮਿਸਾਲ ਸਨ ਪਰ ਇਹ ਭਾਰਤ ਨੂੰ ਬੰਗਲਾਦੇਸ਼ ਦੇ 8 ਵਿਕਟਾਂ ’ਤੇ 265 ਦੌੜਾਂ ਤੋਂ ਅੱਗੇ ਲਿਜਾਣ ਲਈ ਨਾਕਾਫ਼ੀ ਸਾਬਿਤ ਹੋਈਆਂ।

ਇਸ ਤੋਂ ਪਹਿਲਾਂ ਸ਼ਾਕਿਬ ਅਲ ਹਸਨ (80) ਅਤੇ ਤੌਹੀਦ ਹਿਰਦੋਏ (54) ਨੇ ਬੱਲੇਬਾਜ਼ੀ ਕਰਕੇ ਇਹ ਸਕੋਰ ਬਣਾਇਆ ਸੀ। ਭਾਰਤ ਆਪਣੀ ਪਾਰੀ ਵਿੱਚ 259 ਦੌੜਾਂ ’ਤੇ ਆਊਟ ਹੋ ਗਿਆ ਸੀ। ਅਕਸ਼ਰ ਪਟੇਲ ਦੀਆਂ 34 ਗੇਂਦਾਂ ’ਤੇ 42 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਖੇਡ ਵਿੱਚ ਵਾਪਸੀ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਟੀਚਾ ਭਾਰਤ ਦੀ ਰੇਂਜ ਤੋਂ ਬਾਹਰ ਹੀ ਰਿਹਾ।

ਖੈਰ, ਟੂਰਨਾਮੈਂਟ ਦੇ ਸੰਦਰਭ ਵਿੱਚ ਇਹ ਨਤੀਜਾ ਮਾਇਨੇ ਨਹੀਂ ਰੱਖਦਾ ਸੀ ਕਿਉਂਕਿ ਭਾਰਤ ਪਹਿਲਾਂ ਹੀ ਫਾਈਨਲ ਵਿੱਚ ਪ੍ਰਵੇਸ਼ ਕਰ ਚੁੱਕਾ ਸੀ। ਭਾਰਤ ਦਾ ਸਾਹਮਣਾ ਹੁਣ ਐਤਵਾਰ ਨੂੰ ਸ਼੍ਰੀਲੰਕਾ ਨਾਲ ਹੋਵੇਗਾ। ਪਰ ਨਤੀਜੇ ਦੇ ਬਾਵਜੂਦ ਇਹ ਰਾਤ ਗਿੱਲ ਦੇ ਨਾਮ ਰਹੀ ਕਿਉਂਕਿ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਅਤੇ ਟਾਈਮਿੰਗ ਬਾਕਮਾਲ ਸੀ। ਉਸਦੇ ਪ੍ਰਦਰਸ਼ਨ ਨੇ ਸਾਰੇ ਪਾਸੇ ਚਰਚਾ ਕਰਵਾ ਦਿੱਤੀ।

ਸ਼ਾਕਿਬ ਨੇ ਇੱਕ ਛੋਟੀ ਗੇਂਦ ਕੀਤੀ ਜਿਸ ’ਤੇ ਗਿੱਲ ਨੇ ਪਿੱਚ ’ਤੇ ਅੱਗੇ ਵਧਕੇ ਛੱਕਾ ਲਗਾਇਆ। ਮੈਚ ਵਿੱਚ ਗਿੱਲ ਨੇ ਆਪਣੇ ਸ਼ਾਨਦਾਰ ਅਤੇ ਸਟੀਕ ਫੁਟਵਰਕ ਦਾ ਮੁਜਾਹਰਾ ਕੀਤਾ।

ਕਵਰਾਂ ਉੱਤੋਂ ਦੀ ਕੋਈ ਵਿਸਫੋਟਕ ਲੌਫਟ ਨਹੀਂ ਸੀ ਜਿਸਦੀ ਆਮ ਤੌਰ ’ਤੇ ਉਮੀਦ ਕੀਤੀ ਜਾਂਦੀ ਹੈ, ਪਰ ਸ਼ੁਭਮਨ ਗਿੱਲ ਨੇ ਇੱਕ ਸਧਾਰਨ ਚੈਕ ਡਰਾਈਵ ਨਾਲ ਖੇਡ ਦਾ ਅੰਤ ਕੀਤਾ। ਗਿੱਲ ਨੇ ਆਫ-ਸਪਿਨਰ ਮੇਹਿਦੀ ਹਸਨ ਮਿਰਾਜ਼ ਦੇ ਖਿਲਾਫ ਇੱਕ ਓਵਰ ਵਿੱਚ ਦੋ ਵਾਰ ਅਜਿਹਾ ਕੀਤਾ। ਇੱਕ ਵਾਰ ਲੌਂਗ-ਆਨ ਉੱਤੇ ਅਤੇ ਦੂਜੀ ਵਾਰ ਸਿੱਧਾ ਗੇਂਦਬਾਜ਼ ਦੇ ਸਿਰ ਉੱਤੋਂ ਦੀ। ਇਹ ਪਾਰੀ ਇਸ ਲਈ ਵੀ ਕਮਾਲ ਦੀ ਸੀ ਕਿਉਂਕਿ ਗਿੱਲ ਨੂੰ ਦੂਜੇ ਸਿਰੇ ਤੋਂ ਕੋਈ ਖ਼ਾਸ ਸਮਰਥਨ ਨਹੀਂ ਮਿਲਿਆ ਸੀ।

ਸ਼ੁਭਮਨ ਗਿੱਲ ਤੋਂ ਇਲਾਵਾ ਇਸ ਰਾਤ ਕੋਈ ਵੀ ਭਾਰਤੀ ਬੱਲੇਬਾਜ਼ ਆਪਣਾ ਕਮਾਲ ਨਹੀਂ ਦਿਖਾ ਸਕਿਆ। ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਨੇ ਆਪਣੀਆਂ ਵਿਕਟਾਂ ਆਸਾਨੀ ਨਾਲ ਗਵਾ ਦਿੱਤੀਆਂ ਸਨ। ਭਾਰਤ ਨੂੰ ਕਪਤਾਨ ਰੋਹਿਤ ਸ਼ਰਮਾ ਅਤੇ ਬਾਕੀ ਬੱਲੇਬਾਜ਼ਾਂ ਤੋਂ ਵੱਡੇ ਯੋਗਦਾਨ ਦੀ ਉਮੀਦ ਸੀ ਪਰ ਉਹ ਕੁਝ ਖ਼ਾਸ ਨਹੀਂ ਕਰ ਸਕੇ।

ਭਾਰਤ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਯਾਦਵ ਨੂੰ ਵੀ ਬ੍ਰੇਕ ਦਿੱਤੀ, ਪਰ ਦੂਜੇ ਬੱਲੇਬਾਜ਼ਾਂ ਦਾ ਯੋਗਦਾਨ ਨਹੀਂ ਪਿਆ ਜਿਸਦੀ ਘੱਟ ਹੀ ਉਮੀਦ ਕੀਤੀ ਜਾਂਦੀ ਹੈ।

ਭਾਰਤ ਦੀ ਪਾਰੀ ਵਿੱਚ ਤੀਜੀ ਵਿਕਟ ਲਈ ਸ਼ੁਭਮਨ ਗਿੱਲ ਅਤੇ ਕੇਐਲ ਰਾਹੁਲ ਵਿਚਕਾਰ ਸਭ ਤੋਂ ਵੱਧ 57 ਦੌੜਾਂ ਦੀ ਸਾਂਝੇਦਾਰੀ ਰਹੀ ਸੀ। ਭਾਰਤ ਨੇ ਪਿੱਛਾ ਕਰਦੇ ਹੋਏ ਰੌਚਕ ਸ਼ੁਰੂਆਤ ਤਰੀਕੇ ਨਾਲ ਕੀਤੀ ਕਿਉਂਕਿ ਰੋਹਿਤ ਪਹਿਲੇ ਓਵਰ ਵਿੱਚ ਹੀ ਆਊਟ ਹੋ ਗਿਆ ਸੀ।

ਇਸ ਮੈਚ ਵਿੱਚ ਆਪਣਾ ਵਨਡੇ ਡੈਬਿਊ ਕਰਨ ਵਾਲੇ ਤਿਲਕ ਵਰਮਾ ਵੀ ਕੁਝ ਖ਼ਾਸ ਨਹੀ ਕਰ ਪਾਏ। ਇਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਜਿਨ੍ਹਾਂ ਨੇ ਇੱਕ ਸਵੀਪ ਸ਼ਾਟ ਬਹੁਤ ਖੇਡਿਆ ਪਰ ਫਿਰ ਵੀ ਬੰਗਲਾਦੇਸ਼ ਦੇ ਸਪਿਨਰਾਂ ਦੀ ਸਟੀਕ ਗੇਂਦਬਾਜ਼ੀ ਦਾ ਸਾਹਮਣਾ ਕਰਨ ਵਿੱਚ ਅਸਫਲ ਰਹੇ।