ਇੱਕ ਘੰਟੇ ਲਈ ਮਾਈਗ੍ਰੇਸ਼ਨ ਅਤੇ ਫਿਰ ਵਪਾਰ ਦਾ ਤੁਰੰਤ ਨਿਪਟਾਰਾ: ਸੇਬੀ ਮੁਖੀ ਬੁਚ

ਇਸ ਨਾਲ ਵਪਾਰ ਵਿੱਚ ਆਸਾਨੀ ਤਾਂ ਹੋਵੇਗੀ ਹੀ ਨਾਲ ਇਸ ਪ੍ਰਕ੍ਰਿਆ ਸੌਖੀ ਬਣ ਜਾਵੇਗੀ

ਸੇਬੀ ਦੀ ਨਵੀਂ ਯੋਜਨਾ ਕਾਫੀ ਚਰਚਾ ਵਿੱਚ ਹੈ। ਇਸ ਦੇ ਅਸਰ ਅਤੇ ਪ੍ਰਭਾਵ ਨੂੰ ਸਮਝਣ ਲਈ ਪਹਿਲਾਂ ਯੋਜਨਾ ਬਾਰੇ ਜਾਣਨਾ ਜਰੂਰੀ ਹੈ। ਵਰਤਮਾਨ ਵਿੱਚ ਭਾਰਤ ਵਿੱਚ ਵਪਾਰ ਟੀ ਪਲੱਸ 1 ਵਿੱਚ ਜਾਂ ਵਪਾਰ ਸ਼ੁਰੂ ਹੋਣ ਤੋਂ ਇੱਕ ਦਿਨ ਬਾਅਦ ਸੈਟਲ ਕੀਤੇ ਜਾਂਦੇ ਹਨ। ਤੁਰੰਤ ਬੰਦੋਬਸਤ ਇਹ ਯਕੀਨੀ ਬਣਾਏਗਾ ਕਿ ਵਪਾਰ ਤੁਰੰਤ ਨਿਪਟਾਏ ਜਾਣ। ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਜਲਦੀ ਹੀ ਇੱਕ ਘੰਟੇ ਦੇ ਵਪਾਰਕ ਬੰਦੋਬਸਤ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। 

ਗਲੋਬਲ ਫਿਨਟੇਕ ਫੈਸਟ 2023 ਵਿੱਚ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਕਿਹਾ ਇਸ ਯੋਜਨਾ ਤੋਂ ਬਾਅਦ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਪਿਛਲੇ ਕੁਝ ਸਾਲਾਂ ਤੋਂ  ਨਿਰੀਖਣ ਦੁਆਰਾ ਸਿੱਧ ਹੋਇਆ ਹੈ ਕਿ ਅਹੁਦੇਦਾਰ ਹੁਣ ਫਿਨਟੈਕ ਵਿੱਚ ਬਦਲ ਰਹੇ ਹਨ। ਉਦਾਹਰਣ ਵਜੋਂ ਸਟਾਕ ਐਕਸਚੇਂਜ ਹੁਣ ਇੱਕ ਫਿਨਟੈਕ ਹੈ। ਟੀ ਪਲੱਸ 2 ਬੰਦੋਬਸਤ ਤੋਂ ਅਸੀਂ ਟੀ+1 ਵਿੱਚ ਚਲੇ ਗਏ ਹਾਂ। ਅਸੀਂ ਹੁਣ ਗੱਲ ਕਰ ਰਹੇ ਹਾਂ ਟੀ+1 ਤੋਂ ਤੁਰੰਤ ਬੰਦੋਬਸਤ ਵੱਲ ਜਾਣ ਬਾਰੇ ਜੋ ਸਾਰਿਆਂ ਲਈ ਮਦਦਗਾਰ ਸਾਬਿਤ ਹੋਵੇਗਾ। 

ਇਸ ਨਾਲ ਵਪਾਰ ਵਿੱਚ ਆਸਾਨੀ ਤਾਂ ਹੋਵੇਗੀ ਹੀ ਨਾਲ ਇਸ ਪ੍ਰਕ੍ਰਿਆ ਸੌਖੀ ਬਣ ਜਾਵੇਗੀ। ਜਦੋਂ ਅਹੁਦੇਦਾਰ ਜਿਨ੍ਹਾਂ ਕੋਲ ਕੈਸ਼ਫਲੋ ਅਤੇ ਮੈਨਪਾਵਰ ਹੈ, ਆਪਣਾ ਮਨ ਇਸ ਵੱਲ ਲਗਾਉਂਦੇ ਹਨ ਅਤੇ ਆਧੁਨਿਕ ਤਕਨਾਲੋਜੀ ਨੂੰ ਲਾਗੂ ਕਰਦੇ ਹਨ। ਉਹ ਨਵੀਂ ਰਾਕੇਟਸ਼ਿਪ ਬਣ ਜਾਂਦੇ ਹਨ। ਉਸਨੇ  ਕਿਹਾ ਕਿ ਫਿਲਹਾਲ ਇੱਕ ਘੰਟੇ ਦੇ ਵਪਾਰਕ ਬੰਦੋਬਸਤ ਵਿੱਚ ਤਬਦੀਲੀ ਲਈ ਕੋਈ ਸਮਾਂ-ਸੀਮਾ ਦਾ ਖੁਲਾਸਾ ਨਹੀਂ ਕੀਤਾ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੁਝ ਘੰਟਿਆਂ ਦੇ ਫਰਕ ਨੂੰ ਦਰਸ਼ਾਏਗਾ।

ਮਾਰਕੀਟ ਸੂਤਰਾਂ ਦੇ ਅਨੁਸਾਰ ਇਸ ਨੂੰ ਮਾਰਚ 2024 ਤੱਕ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਉਸ ਤੋਂ ਛੇ ਮਹੀਨਿਆਂ ਬਾਅਦ ਤਤਕਾਲ ਨਿਪਟਾਰੇ ਨੂੰ ਲਾਗੂ ਕੀਤਾ ਜਾਵੇਗਾ। ਜਨਵਰੀ 2023 ਭਾਰਤੀ ਸਟਾਕ ਐਕਸਚੇਂਜ ਇੱਕ ਛੋਟੇ ਅਤੇ ਤੇਜ਼ ਟੀ ਪਲੱਸ 1 ਨਿਪਟਾਰੇ ਦੇ ਚੱਕਰ ਵਿੱਚ ਤਬਦੀਲ ਹੋ ਗਏ। ਪੂੰਜੀ ਬਾਜ਼ਾਰਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦੇ ਹੋਇਆ ਸਿੱਧ ਹੋਵੇਗਾ। 

ਇਸ  ਤੋਂ ਪਹਿਲਾਂ ਭਾਰਤ ਟੀ+2 ਰੋਲਿੰਗ ਸੈਟਲਮੈਂਟ ਸਿਧਾਂਤ ਦੀ ਪਾਲਣਾ ਕਰ ਰਿਹਾ ਸੀ। ਇਸ ਬਦਲਾਵ ਦੇ ਬਹੁਤ ਸਾਰੇ ਮੁੱਖ ਕਾਰਨ ਹਨ। ਵਪਾਰ ਵਿੱਚ ਆਸਾਨੀ ਸਭ ਤੋਂ ਮੁੱਖ ਹੈ। ਫਿਲਹਾਲ ਨਤੀਜਿਆਂ ਬਾਰੇ ਕੁਝ ਵੀ ਕਿਹਣਾ ਸੌਖਾ ਨਹੀਂ ਹੈ। ਸਮੇਂ ਦੇ ਨਾਲ ਸਾਹਮਣੇ ਆਉਣ ਵਾਲੇ ਆੰਕੜੇ ਇਸ ਤੇ ਵਧੀਆ ਚਾਨੰਣਾ ਪਾ ਸਕਣਗੇ। ਊਮੀਦ ਹੈ ਕਿ ਇਹ ਮਾਰਚ ਮਹੀਨੇ 2024 ਵਿੱਚ ਲਾਗੂ ਕਰ ਦਿੱਤਾ ਜਾਵੇਗਾ।