ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਦੀ ਸਾਂਝੇਦਾਰੀ ਨੇ ਤੋੜੇ ਕਈ ਰਿਕਾਰਡ

ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਦਾ ਇਹ 47ਵਾਂ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਂਕੜਾ

ਕੋਲੰਬੋ ਵਿੱਚ ਸੋਮਵਾਰ ਨੂੰ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਸੁਪਰ 4 ਮੁਕਾਬਲੇ ਦੌਰਾਨ ਤੀਜੇ ਵਿਕਟ ਲਈ 233 ਦੌੜਾਂ ਦੀ ਨਾਟ ਆਉਟ ਸਾਂਝੇਦਾਰੀ ਦੇ ਰੂਪ ਵਿੱਚ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਇਸ ਪ੍ਰਕਿਰਿਆ ਵਿੱਚ ਕਈ ਰਿਕਾਰਡ ਤੋੜ ਦਿੱਤੇ। ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ (ਓਡੀਆਈ) ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤੀ ਜੋੜੀ ਦੁਆਰਾ ਕਿਸੇ ਵੀ ਵਿਕਟ ਲਈ ਮੈਚ ਜਿੱਤ ਹਾਸਲ ਕਰਦੇ ਹੋਏ ਇਹ ਸਭ ਤੋਂ ਵੱਡੀ ਸਾਂਝੇਦਾਰੀ ਵਾਲਾ ਸਕੋਰ ਸੀ।

ਇਸ ਤੋਂ ਪਹਿਲਾਂ 1996 ਵਿੱਚ ਸ਼ਾਰਜਾਹ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਸਚਿਨ ਤੇਂਦੁਲਕਰ ਵਿਚਾਲੇ ਦੂਜੀ ਵਿਕਟ ਲਈ 231 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਏਸ਼ੀਆ ਕੱਪ ਦੇ ਇਤਿਹਾਸ ਵਿੱਚ ਇਹ ਸਾਂਝੇਦਾਰੀ ਵੀ ਹੁਣ ਤੱਕ ਦੀ ਸਭ ਤੋਂ ਵੱਡੀ ਸੀ, ਜਿਸ ਨੇ 2012 ਵਿੱਚ ਭਾਰਤ ਵਿਰੁੱਧ ਨਾਸਿਰ ਜਮਸ਼ੇਦ ਅਤੇ ਮੁਹੰਮਦ ਹਫੀਜ਼ ਦੇ 224 ਦੌੜਾਂ ਦੇ ਪਿਛਲੇ ਰਿਕਾਰਡ ਨੂੰ ਤੋੜਿਆ।

ਜਿੱਥੇ ਕੇਐੱਲ ਰਾਹੁਲ ਦੇ ਅਜੇਤੂ ਸੈਂਕੜੇ ਨੇ ਲੰਮੀ ਸੱਟ ਤੋਂ ਬਾਅਦ ਉਸ ਦੀ ਸ਼ਾਨਦਾਰ ਵਾਪਸੀ ਕਰਵਾਈ ਉੱਥੇ ਹੀ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਦਾ ਇਹ 47ਵਾਂ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਂਕੜਾ ਸੀ। ਹੁਣ ਵਿਰਾਟ ਕੋਹਲੀ ਦੇ ਕੁੱਲ ਮਿਲਾ ਕੇ 77 ਸੈਂਕੜੇ ਬਣ ਗਏ ਹਨ। ਇਸ ਤੋਂ ਪਹਿਲਾਂ ਕਿ ਉਹ ਮੀਲ ਪੱਥਰ ‘ਤੇ ਪਹੁੰਚੇ ਉਸਨੇ ਇੱਕ ਹੋਰ ਉਪਲਬਧੀ ਵੀ ਹਾਸਲ ਕੀਤੀ। ਉਹ ਹੁਣ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ‘ਚ 13,000 ਦੌੜਾਂ ਨੂੰ ਪਾਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਤੇਜ਼ ਖਿਡਾਰੀ ਬਣ ਕੇ ਉਭਰਿਆ ਹੈ।

ਉਹ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ‘ਚ 8,000 ਦੌੜਾਂ, 9,000 ਦੌੜਾਂ, 10,000 ਦੌੜਾਂ, 11,000 ਦੌੜਾਂ ਦੇ ਨਾਲ-ਨਾਲ 12,000 ਦੌੜਾਂ ਪੂਰੀਆਂ ਕਰਨ ਵਾਲਾ ਵੀ ਸਭ ਤੋਂ ਤੇਜ਼ ਖਿਡਾਰੀ ਰਿਹਾ ਸੀ। ਇਸ ਤੋਂ ਇਲਾਵਾ, ਆਲ-ਫਾਰਮੈਟ ਦੇ ਇਸ ਮਹਾਨ ਖਿਡਾਰੀ ਦਾ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਨਾਲ ਇੱਕ ਵਿਸ਼ੇਸ਼ ਮੋਹ ਪਿਆ ਜਾਪਦਾ ਹੈ, ਜਿੱਥੇ ਕਿ ਉਸ ਨੇ ਪਿਛਲੇ ਚਾਰ ਬੱਲੇਬਾਜ਼ੀ ਵਾਲੀਆਂ ਪਾਰੀਆਂ ਵਿੱਚ ਵਧੀਆ ਸੈਂਕੜੇ ਲਗਾਏ ਹਨ।

ਸੋਮਵਾਰ ਨੂੰ ਆਪਣੀਆਂ ਅਜੇਤੂ 122 ਦੌੜਾਂ ਤੋਂ ਪਹਿਲਾਂ ਵਿਰਾਟ ਨੇ ਮੈਦਾਨ ‘ਤੇ ਆਪਣੇ ਆਖਰੀ ਤਿੰਨ ਮੈਚਾਂ ਵਿੱਚ ਕ੍ਰਮਵਾਰ ਨਾਬਾਦ 110, 131 ਅਤੇ 128 ਨਾਬਾਦ ਦੌੜਾਂ ਬਣਾਈਆਂ ਸਨ। ਜਦੋਂ ਵਿਰਾਟ ਮੰਗਲਵਾਰ ਨੂੰ ਆਪਣੇ ਸੁਪਰ 4 ਮੁਕਾਬਲੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਬੱਲੇਬਾਜ਼ੀ ਲਈ ਬਾਹਰ ਨਿਕਲੇਗਾ ਤਾਂ ਭਾਰਤ ਇਸ ਰੁਝਾਨ ਨੂੰ ਜਾਰੀ ਰੱਖਣਾ ਪਸੰਦ ਕਰੇਗਾ। ਵਿਰਾਟ ਦੇ ਕੁੱਲ ਮਿਲਾ ਕੇ ਹੁਣ 77 ਸੈਂਕੜੇ ਸੈਂਕੜੇ ਹਨ।